Thursday, November 20, 2014

GURU GOBIND SINGH JEE

ਚਮਕੋਰ ਦੀ ਗੜੀ ਵਿਚ ਦਇਆ ਸਿੰਘ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਵਾਰਤਾਲਾਪ
ਬਦਲਾ ਚੋ ਬਿਜਲੀ ਚਮਕੇ ਸੀ ਗੀ ਮਾਰ ਦੀ,
ਹੋਈ ਰੁਸ਼ਨਾਈ ਸੁਨਹੇਰੀ ਜਹੀ ਤਾਰ ਦੀ,
ਦਇਆ ਸਿੰਘ ਵਲੇ ਨਿਗਹਾ ਗਈ ਜਾ ਦਾਤਾਰ ਦੀ,
ਓ ਪੱਟਾ ਉਤੇ ਲੋਥ ਲੈ ਕੇ ਬੈਠਾ ਸੀ ਝੂਜਾਰ ਦੀ
ਮੋਤ ਦੇ ਨਸ਼ੇ ਚ ਓਥੇ ਜਿੰਦਗੀ ਸੀ ਝੂਮਦੀ
ਬੋਲੇ ਦਇਆ ਸਿੰਘ ਲਾਸ਼ ਤਕ ਕੇ ਮਾਸੂਮ ਦੀ,
ਓ ਜਿੰਦਗੀ ਦੇ ਦਾਤੇਆ, ਸੁਨਹੇਰੀ ਬਾਜਾ ਵਾਲੇਆ,
ਬੜੇ ਹੀ ਪਿਆਰ ਨਾਲ ਪੁੱਤਾ ਨੂ ਤੂ ਪਾਲਿਆ
ਵੇਖ ਕੇ ਝੂਜਾਰ ਨੂ ਕਿਓ ਪੈਰ ਖਿਸਕਾ ਲਇਆ
ਦਾਤਾ ਇਕ ਵਾਰ ਚੁੱਕ ਕੇ ਕਲੇਜੇ ਕਿਓ ਨਾ ਲਾ ਲਇਆ
ਲੱਗਾ ਹੋਇਆ ਪਾਤਸਾਹ ਤੂ ਪਿਛੇ ਕੇਹੜੀ ਗੱਲ ਦੇ
ਹਾਏ ਪੁੱਤਰਾ ਦੀ ਪੀੜ ਤਾ ਪਖੇਰੂ ਵੀ ਨੀ ਝਲਦੇ
ਜੀ ਚਉਂਦਾ ਇਥੇ ਕੁਝ ਪਿਆਰ ਜਤਲਾ ਦੇਆ
ਨਿਭਾਈ ਦੀ ਅਖੀਰ ਜਿਹੜੀ ਓਹ ਰਸਮ ਨਿਭਾ ਦੇਆ
ਪੱਗ ਲਾ ਕੇ ਸੀਸ ਦੀ ਦੋ ਟੁਟਕੇ ਬਣਾ ਦੇਆ
ਦਾਤਾ ਅਧੀ ਅਧੀ ਦੋਹਾ ਦੇ ਸਰੀਰ ਉਤੇ ਪਾ ਦੇਆ ..
ਬੜੇ ਹੀ ਗਰੀਬ ਹੀ ਮਾਪੇ ਇਸ ਜੱਗ ਵਿਚ ਪਏ ਨੇ
ਪਰ ਕਫਨੋ ਬੈਗੇਰ ਦੱਸੋ ਕੀਹਦੇ ਪੁੱਤ ਗਏ ਨੇ.


ਗੁਰੂ ਸਾਬ ਦਾ ਜਵਾਬ.................................................


ਬੋਲੇ ਦਸ਼ਮੇਸ ਪਿਤਾ ਮੁਖੋ ਲਲਕਾਰ ਕੇ
ਓ ਲੈਣਾ ਕੀ ਤੂ ਸਿੰਘਾ ਮੇਰੇ ਪੁੱਤਾ ਨੂ ਪਿਆਰ ਕੇ
ਵੇਖ ਨਾ ਮੈਦਾਨ ਵਿਚ ਤੂ ਜਰਾ ਨਿਗਾਹ ਮਾਰ ਕੇ
ਸਿੰਘ ਵੀ ਸਹੀਦ ਕੀਨੇ ਹੋਏ ਜਾਨਾ ਵਾਰ ਕੇ,
ਖਾਲਸੇ ਨੂ ਛਡ ਪਿਆਰ ਪੁੱਤਾ ਦਾ ਜਤਾ ਦੇਆ
ਓ ਦਇਆ ਸਿੰਘਾ ਸਿਖੀ ਚ ਵੇਖੇਵਾ ਕਿਵੇ ਪਾ ਦੇਆ
ਔਖ ਸੌਖ ਏ ਮੇਰੇ ਸਿੰਘ ਭਾਈਵਾਲ ਨੇ, ਵੇਖ ਨਾ ਮੈਦਾਨ ਵਿਚ ਪਏ ਕਿਹੜੇ ਹਾਲ ਨੇ,
ਇਹਨਾ ਲਾਲਾ ਤੋ ਪਿਆਰੇ ਇਹ ਵੀ ਮਾਪੇਆ ਦੇ ਲਾਲ ਨੇ
ਓ ਬਿਨਾ ਤਨ੍ਖਾਓ ਜਿਹੜੇ ਰਹੇ ਮੇਰੇ ਨਾਲ ਨੇ
ਜਦੋ ਤਕ ਇਹਨਾ ਦਾ ਹਿਸਾਬ ਨਹੀਓ ਮੁਕਦਾ
ਅਜੀਤ ਤੇ ਝੂਜਾਰ ਦੀ ਮੈਂ ਲਾਸ਼ ਨਹੀਓ ਚੁਕਦਾ
ਦਇਆ ਸਿੰਘਾ ਮੋਹ ਵਾਲੇ ਤੂ ਤਿਨਕੇ ਤਰੋੜ ਦੇ
ਛੋੜ ਦੇ ਝੂਜਾਰ ਦਾ ਖਿਆਲ ਇਥੇ ਛੋੜ ਦੇ
ਪੰਥ ਦੇ ਸਹੀਦ ਨਹੀ ਕਫਨਾ ਨੂ ਲੋੜ ਦੇ
ਤੂ ਇਹਦਾ ਹੀ ਦੁਮਾਲਾ ਇਹਦੇ ਮੁਹ ਉਤੇ ਓੜ ਦੇ
ਦਇਆ ਸਿੰਘਾ ਕਿਓ ਦਈ ਜਾਨਾ ਏ ਮੋਹ ਦੀਆ ਥਾਮੀਆ
ਚਲ ਸਿਖੀ ਦੀਆ ਵਾਟਾ ਅਜੇ ਹੋਰ ਵੀ ਨੇ ਲਮੀਆ

Wednesday, July 28, 2010

Sunday, July 26, 2009

Tuesday, July 14, 2009

ਰਣਜੀਤ ਸਿੰਘ

ਤੇਰੀਆ ਹੀ ਯਾਦਾ ਮੇਰੇ ਸਾਹਾਂ ਚ ਸਮੋਈਆ ਨੇ ,
ਮੇਰੀਆ ਹੀ ਨੀਦਾਂ ਏਨਾ ਅੱਖਾ ਵਿਚੋ ਖੋਹੀਆ ਨੇ |
ਕਦੇ ਵੇਖ ਲੈ ਤੂੰ ਆ ਕੇ ਹੁਣ ਹਾਲ,
ਉਮਰਾ ਤਾ ਮੁੱਕ ਚੱਲੀਆ,ਅਜੇ ਮੁੱਕਿਆ ਨੀ ਤੇਰਾ ਹੀ ਖਿਆਲ ਉਮਰਾ ਤਾ ਮੁੱਕ ਚੱਲੀਆ,
ਹਿੱਸੇ ਵਸੇ ਤੇਰੇ ਨਾਲੇ ਮੇਰੇ ਗਮ ਸੱਜਰੇ,
ਭੁੱਲੇ ਨੇ ਖਿਆਲ ਸਾਡੇ ਨੈਣ ਨਮ ਅੱਜ ਨੇ
ਮੇਰਿਆ ਤਾ ਚੇਤਿਆ ਚ ਪਲ ਪਲ ਤੇਰਾ ਹਜੇ
ਹੁਣ ਤੇਨੂੰ ਨਹੀ ਮੇਰਾ ਹੀ ਖਿਆਲ
ਉਮਰਾ ਤਾ ਮੁੱਕ ਚੱਲੀਆ,ਅਜੇ ਮੁੱਕਿਆ ਨੀ ਤੇਰਾ ਹੀ ਖਿਆਲ ਉਮਰਾ ਤਾ ਮੁੱਕ ਚੱਲੀਆ,
ਵੱਢ ਦੇ ਤੂੰ ਮੁਢ ਸਾਡੇ ਸਾਰੇ ਗਮਾ ਵਾਲੇ
ਨਾਲੇ ਕਰ ਦੇ ਤੂੰ ਦਿਨਾ ਦਾ ਹਿਸਾਬ
ਚੁਪ ਚੁਪ ਤੇਰੀਆ ਮੈ ਬਾਤਾ ਵਿਚ ਬੋਲਾਂ
ਸੁਣ ਕੰਨ ਲਾ ਕੇ ਇਕ ਵਾਰ
ਉਮਰਾ ਤਾ ਮੁੱਕ ਚੱਲੀਆ,ਅਜੇ ਮੁੱਕਿਆ ਨੀ ਤੇਰਾ ਹੀ ਖਿਆਲ ਉਮਰਾ ਤਾ ਮੁੱਕ ਚੱਲੀਆ,
ਬੀਤਿਆਂ ਤੂੰ ਵੇਲਿਆ ਦੀ ਬਾਤ ਨਾ ਸੁਣਾਈ ਵੇ,
ਮੇਰਿਆ ਖਿਆਲਾ ਵਿਚ ਹੁਣ ਤੂੰ ਆਈ ਵੇ
ਸਾਡੀਆ ਤਾ ਰਾਹਾ ਵਿਚ ਉੱਗੇ ਅੱਕ ਕੰਡੇ
ਸੋਹਣੀ ਤੇਰੀਆ ਚ ਹੋਈ ਗੁਲਜਾਰ
ਉਮਰਾ ਤਾ ਮੁੱਕ ਚੱਲੀਆ,ਅਜੇ ਮੁੱਕਿਆ ਨੀ ਤੇਰਾ ਹੀ ਖਿਆਲ ਉਮਰਾ ਤਾ ਮੁੱਕ ਚੱਲੀਆ
__________________

Monday, July 13, 2009

ਮੈਂ ਉਜੜੇ ਪਿੰਡੋ ਤੁਰਿਆ ਸਾਂ ਕਿ ਸ਼ਹਿਰ ਚ’ ਜਾ ਕੇ ਵੱਸਾਂਗਾ,
ਮੈਂ ਹੰਝੂ ਮਾਂ ਦੇ ਵੇਖੇ ਨਾ ਕਿ ਸ਼ਹਿਰ ਚ’ ਜਾ ਕੇ ਹੱਸਾਂ ਗਾ;
ਉਹ ਰੋਈ ਸੀ ਕੁਰਲਾਈ ਸੀ ਤੇ ਦਿੰਦੀ ਰਹੀ ਦੁਹਾਈ ਸੀ,
ਉਸ ਜਿਗਰ ਨੂੰ ਚੀਰਾ ਦਿਤਾ ਸੀ ਮੇਰੇ ਮਥੇ ਦਾਓਣੀ ਲਾਈ ਸੀ,
ਮੈ ਦੂਰੋ ਹਥ ਹਿਲਾਇਆ ਸੀ ਉਹ ਬੜੀ ਦੂਰ ਤੱਕ ਆਈ ਸੀ
ਮੈ ਪਿਛੇ ਮੁੜ ਕੇ ਵੇਖਿਆ ਨਾ ਮੇਰੇ ਅੱਗੇ ਮੇਰੀ ਕਮਾਈ ਸੀ ,
ਉਹ ਬੈਠ ਬਨੇਰੇ ਰੋਂਦੀ ਰਹੀ ਮੇਰੀਆ ਰਾਹਾਂ ਵੇਹਦੀ ਰਹੀ ,
ਮੇਰੇ ਪੁੱਤ ਦੀ ਚਿਠੀ ਆਵੇਗੀ ਉਹ ਡਾਕੀਏ ਨੂੰ ਏ ਕਹਿੰ ਦੀ ਰਹੀ ,
ਫ਼ਿਰ ਡਾਕ ਕਦੀ ਨਾ ਆਈ ਸੀ ਉਹ ਮੌਤ ਨਾ ਮੱਥਾ ਲਾਉਂ ਦੀ ਰਹੀ,
ਇਕ ਆਸ ਦਾ ਦੀਵਾ ਬਾਲ ਕੇ ਮਾਂ ਮੇਰੀ ਸ਼ਕਲ ਨੂੰ ਲੌਗ ਚ’ ਵਹਿੰ ਦੀ ਰਹੀ
ਮੇਰਾ ਪੁੱਤ ਆਇਆ ਤਾ ਦੇ ਦਵੀ ਇਕ ਗੁਥਲੀ ਧੀ ਨੂੰ ਦਿੰਦੀ ਰਹੀ ;
ਮੈ ਸ਼ਹਿਰ ਦੇ ਵਾਸੇ ਵੇਖ ਆਈਆ ਮੈ ਰੋਂਦੇ ਹਾਸੇ ਵੇਖ ਆਈਆ ,
ਹਰ ਆਸ ਬੇਆਸੀ ਵੇਖੀ ਮੈ ਸਭ ਖਾਲੀ ਕਾਸੇ ਵੇਖ ਆਇਆ ,
ਹਰ ਪਾਸੇ ਹਸਰਤ ਰੋਦੀ ਸੀ ਮੈ ਸਾਰੇ ਈ ਪਾਸੇ ਵੇਖ ਆਇਆ
ਮੈ ਭੁਖ ਤੋ ਡਰ ਕੇ ਦੌੜਾ ਸਾਂ ਉਥੇ ਵੀ ਜਾ ਕੇ ਵੇਖ ਆਇਆ
ਇਹ ਝਾਕੇ ਦਿੰਦੀ ਦੁਨਿਆ ਨੂੰ ਦੌਲਤ ਦੇ ਝਾਕੇ ਵੇਖ ਆਇਆ
ਜਦ ਗਿਆ ਸਾ ਸਿਖਰ ਦੁਪਿਹਰ ਸਾ ਇਕ ਠਾਂਠਾ ਮਾਰ੍ਦੀ ਲਹਿਰ ਸਾ ਮੈ
ਸੂਰ੍ਜ ਦਾ ਪੈਂਡਾ ਵੇਖਿਆ ਨਾ ਜਦ ਮੁੜਿਆ ਆਖਰੀ ਪਹਿਰ ਸਾ ਮੈ
ਮੈ ਚਾਨਣ ਅੱਪਣਾ ਵੇਚ ਆਇਆ ਅੱਜ ਬੜਾ ਹੀ ਘੁਪ ਹਨੇਰ ਸਾ ਮੈ
ਮੇਰੀ ਵਕਤ ਨੇ ਹਰ ਸ਼ੈ ਖਾ ਲਈ ਸੀ ਹੁਣ ਖਾਲੀ ਪਈ ਚੰਗੇਰ ਸਾ ਮੈ
ਮੈ ਦੇਰ ਬੜੀ ਹੀ ਕਰ ਆਇਆ ਹੁਣ ਚਾਰ ਦਿਨਾ ਦੀ ਦੇਰ ਸਾ ਮੈ
ਉਹ ਪਿੰਡ ਹੁਣ ਮੇਰੀ ਥਾਣ ਨਹੀ ਸੀ ਉਹ ਵੇਲ਼ਾ ,ਸਮਾਂ ਨਹੀ ਸੀ
ਸਭ ਸੜ ਕੇ ਪੱਤੇ ਝੜ ਗੇ ਸਨ ,ਹੁਣ ਰੁੱਖ ਦੀ ਕੋਈ ਛਾਂ ਨਹੀ ਸੀ
ਉਹ ਸਾਰੀ ਬਸਤੀ ਬਦਲ ਗਈ ਉਹ ਦੁਨੀਆ ਉਹ ਜਹਾਂਨ ਨਹੀ ਸੀ
ਮੈ ਜਿੰਦਰਾ ਵੇਖ ਕੇ ਮੁੜ ਆਇਆ ਉਸ ਘਰ ਵਿੱਚ ਮੇਰੀ ਮਾਂ ਨਹੀ ਸੀ
ਮੈਂ ਉਜੜੇ ਪਿੰਡੋ ਤੁਰਿਆ ਸਾਂ ਕਿ ਸ਼ਹਿਰ ਚ’ ਜਾ ਕੇ ਵੱਸਾਂਗਾ,
ਮੈਂ ਹੰਝੂ ਮਾਂ ਦੇ ਵੇਖੇ ਨਾ ਕਿ ਸ਼ਹਿਰ ਚ’ ਜਾ ਕੇ ਹੱਸਾਂ ਗਾ;
ਉਹ ਰੋਈ ਸੀ ਕੁਰਲਾਈ ਸੀ ਤੇ ਦਿੰਦੀ ਰਹੀ ਦੁਹਾਈ ਸੀ,
ਉਸ ਜਿਗਰ ਨੂੰ ਚੀਰਾ ਦਿਤਾ ਸੀ ਮੇਰੇ ਮਥੇ ਦਾਓਣੀ ਲਾਈ ਸੀ,
ਮੈ ਦੂਰੋ ਹਥ ਹਿਲਾਇਆ ਸੀ ਉਹ ਬੜੀ ਦੂਰ ਤੱਕ ਆਈ ਸੀ
ਮੈ ਪਿਛੇ ਮੁੜ ਕੇ ਵੇਖਿਆ ਨਾ ਮੇਰੇ ਅੱਗੇ ਮੇਰੀ ਕਮਾਈ ਸੀ ,
__________________