Sunday, July 26, 2009

Tuesday, July 14, 2009

ਰਣਜੀਤ ਸਿੰਘ

ਤੇਰੀਆ ਹੀ ਯਾਦਾ ਮੇਰੇ ਸਾਹਾਂ ਚ ਸਮੋਈਆ ਨੇ ,
ਮੇਰੀਆ ਹੀ ਨੀਦਾਂ ਏਨਾ ਅੱਖਾ ਵਿਚੋ ਖੋਹੀਆ ਨੇ |
ਕਦੇ ਵੇਖ ਲੈ ਤੂੰ ਆ ਕੇ ਹੁਣ ਹਾਲ,
ਉਮਰਾ ਤਾ ਮੁੱਕ ਚੱਲੀਆ,ਅਜੇ ਮੁੱਕਿਆ ਨੀ ਤੇਰਾ ਹੀ ਖਿਆਲ ਉਮਰਾ ਤਾ ਮੁੱਕ ਚੱਲੀਆ,
ਹਿੱਸੇ ਵਸੇ ਤੇਰੇ ਨਾਲੇ ਮੇਰੇ ਗਮ ਸੱਜਰੇ,
ਭੁੱਲੇ ਨੇ ਖਿਆਲ ਸਾਡੇ ਨੈਣ ਨਮ ਅੱਜ ਨੇ
ਮੇਰਿਆ ਤਾ ਚੇਤਿਆ ਚ ਪਲ ਪਲ ਤੇਰਾ ਹਜੇ
ਹੁਣ ਤੇਨੂੰ ਨਹੀ ਮੇਰਾ ਹੀ ਖਿਆਲ
ਉਮਰਾ ਤਾ ਮੁੱਕ ਚੱਲੀਆ,ਅਜੇ ਮੁੱਕਿਆ ਨੀ ਤੇਰਾ ਹੀ ਖਿਆਲ ਉਮਰਾ ਤਾ ਮੁੱਕ ਚੱਲੀਆ,
ਵੱਢ ਦੇ ਤੂੰ ਮੁਢ ਸਾਡੇ ਸਾਰੇ ਗਮਾ ਵਾਲੇ
ਨਾਲੇ ਕਰ ਦੇ ਤੂੰ ਦਿਨਾ ਦਾ ਹਿਸਾਬ
ਚੁਪ ਚੁਪ ਤੇਰੀਆ ਮੈ ਬਾਤਾ ਵਿਚ ਬੋਲਾਂ
ਸੁਣ ਕੰਨ ਲਾ ਕੇ ਇਕ ਵਾਰ
ਉਮਰਾ ਤਾ ਮੁੱਕ ਚੱਲੀਆ,ਅਜੇ ਮੁੱਕਿਆ ਨੀ ਤੇਰਾ ਹੀ ਖਿਆਲ ਉਮਰਾ ਤਾ ਮੁੱਕ ਚੱਲੀਆ,
ਬੀਤਿਆਂ ਤੂੰ ਵੇਲਿਆ ਦੀ ਬਾਤ ਨਾ ਸੁਣਾਈ ਵੇ,
ਮੇਰਿਆ ਖਿਆਲਾ ਵਿਚ ਹੁਣ ਤੂੰ ਆਈ ਵੇ
ਸਾਡੀਆ ਤਾ ਰਾਹਾ ਵਿਚ ਉੱਗੇ ਅੱਕ ਕੰਡੇ
ਸੋਹਣੀ ਤੇਰੀਆ ਚ ਹੋਈ ਗੁਲਜਾਰ
ਉਮਰਾ ਤਾ ਮੁੱਕ ਚੱਲੀਆ,ਅਜੇ ਮੁੱਕਿਆ ਨੀ ਤੇਰਾ ਹੀ ਖਿਆਲ ਉਮਰਾ ਤਾ ਮੁੱਕ ਚੱਲੀਆ
__________________

Monday, July 13, 2009

ਮੈਂ ਉਜੜੇ ਪਿੰਡੋ ਤੁਰਿਆ ਸਾਂ ਕਿ ਸ਼ਹਿਰ ਚ’ ਜਾ ਕੇ ਵੱਸਾਂਗਾ,
ਮੈਂ ਹੰਝੂ ਮਾਂ ਦੇ ਵੇਖੇ ਨਾ ਕਿ ਸ਼ਹਿਰ ਚ’ ਜਾ ਕੇ ਹੱਸਾਂ ਗਾ;
ਉਹ ਰੋਈ ਸੀ ਕੁਰਲਾਈ ਸੀ ਤੇ ਦਿੰਦੀ ਰਹੀ ਦੁਹਾਈ ਸੀ,
ਉਸ ਜਿਗਰ ਨੂੰ ਚੀਰਾ ਦਿਤਾ ਸੀ ਮੇਰੇ ਮਥੇ ਦਾਓਣੀ ਲਾਈ ਸੀ,
ਮੈ ਦੂਰੋ ਹਥ ਹਿਲਾਇਆ ਸੀ ਉਹ ਬੜੀ ਦੂਰ ਤੱਕ ਆਈ ਸੀ
ਮੈ ਪਿਛੇ ਮੁੜ ਕੇ ਵੇਖਿਆ ਨਾ ਮੇਰੇ ਅੱਗੇ ਮੇਰੀ ਕਮਾਈ ਸੀ ,
ਉਹ ਬੈਠ ਬਨੇਰੇ ਰੋਂਦੀ ਰਹੀ ਮੇਰੀਆ ਰਾਹਾਂ ਵੇਹਦੀ ਰਹੀ ,
ਮੇਰੇ ਪੁੱਤ ਦੀ ਚਿਠੀ ਆਵੇਗੀ ਉਹ ਡਾਕੀਏ ਨੂੰ ਏ ਕਹਿੰ ਦੀ ਰਹੀ ,
ਫ਼ਿਰ ਡਾਕ ਕਦੀ ਨਾ ਆਈ ਸੀ ਉਹ ਮੌਤ ਨਾ ਮੱਥਾ ਲਾਉਂ ਦੀ ਰਹੀ,
ਇਕ ਆਸ ਦਾ ਦੀਵਾ ਬਾਲ ਕੇ ਮਾਂ ਮੇਰੀ ਸ਼ਕਲ ਨੂੰ ਲੌਗ ਚ’ ਵਹਿੰ ਦੀ ਰਹੀ
ਮੇਰਾ ਪੁੱਤ ਆਇਆ ਤਾ ਦੇ ਦਵੀ ਇਕ ਗੁਥਲੀ ਧੀ ਨੂੰ ਦਿੰਦੀ ਰਹੀ ;
ਮੈ ਸ਼ਹਿਰ ਦੇ ਵਾਸੇ ਵੇਖ ਆਈਆ ਮੈ ਰੋਂਦੇ ਹਾਸੇ ਵੇਖ ਆਈਆ ,
ਹਰ ਆਸ ਬੇਆਸੀ ਵੇਖੀ ਮੈ ਸਭ ਖਾਲੀ ਕਾਸੇ ਵੇਖ ਆਇਆ ,
ਹਰ ਪਾਸੇ ਹਸਰਤ ਰੋਦੀ ਸੀ ਮੈ ਸਾਰੇ ਈ ਪਾਸੇ ਵੇਖ ਆਇਆ
ਮੈ ਭੁਖ ਤੋ ਡਰ ਕੇ ਦੌੜਾ ਸਾਂ ਉਥੇ ਵੀ ਜਾ ਕੇ ਵੇਖ ਆਇਆ
ਇਹ ਝਾਕੇ ਦਿੰਦੀ ਦੁਨਿਆ ਨੂੰ ਦੌਲਤ ਦੇ ਝਾਕੇ ਵੇਖ ਆਇਆ
ਜਦ ਗਿਆ ਸਾ ਸਿਖਰ ਦੁਪਿਹਰ ਸਾ ਇਕ ਠਾਂਠਾ ਮਾਰ੍ਦੀ ਲਹਿਰ ਸਾ ਮੈ
ਸੂਰ੍ਜ ਦਾ ਪੈਂਡਾ ਵੇਖਿਆ ਨਾ ਜਦ ਮੁੜਿਆ ਆਖਰੀ ਪਹਿਰ ਸਾ ਮੈ
ਮੈ ਚਾਨਣ ਅੱਪਣਾ ਵੇਚ ਆਇਆ ਅੱਜ ਬੜਾ ਹੀ ਘੁਪ ਹਨੇਰ ਸਾ ਮੈ
ਮੇਰੀ ਵਕਤ ਨੇ ਹਰ ਸ਼ੈ ਖਾ ਲਈ ਸੀ ਹੁਣ ਖਾਲੀ ਪਈ ਚੰਗੇਰ ਸਾ ਮੈ
ਮੈ ਦੇਰ ਬੜੀ ਹੀ ਕਰ ਆਇਆ ਹੁਣ ਚਾਰ ਦਿਨਾ ਦੀ ਦੇਰ ਸਾ ਮੈ
ਉਹ ਪਿੰਡ ਹੁਣ ਮੇਰੀ ਥਾਣ ਨਹੀ ਸੀ ਉਹ ਵੇਲ਼ਾ ,ਸਮਾਂ ਨਹੀ ਸੀ
ਸਭ ਸੜ ਕੇ ਪੱਤੇ ਝੜ ਗੇ ਸਨ ,ਹੁਣ ਰੁੱਖ ਦੀ ਕੋਈ ਛਾਂ ਨਹੀ ਸੀ
ਉਹ ਸਾਰੀ ਬਸਤੀ ਬਦਲ ਗਈ ਉਹ ਦੁਨੀਆ ਉਹ ਜਹਾਂਨ ਨਹੀ ਸੀ
ਮੈ ਜਿੰਦਰਾ ਵੇਖ ਕੇ ਮੁੜ ਆਇਆ ਉਸ ਘਰ ਵਿੱਚ ਮੇਰੀ ਮਾਂ ਨਹੀ ਸੀ
ਮੈਂ ਉਜੜੇ ਪਿੰਡੋ ਤੁਰਿਆ ਸਾਂ ਕਿ ਸ਼ਹਿਰ ਚ’ ਜਾ ਕੇ ਵੱਸਾਂਗਾ,
ਮੈਂ ਹੰਝੂ ਮਾਂ ਦੇ ਵੇਖੇ ਨਾ ਕਿ ਸ਼ਹਿਰ ਚ’ ਜਾ ਕੇ ਹੱਸਾਂ ਗਾ;
ਉਹ ਰੋਈ ਸੀ ਕੁਰਲਾਈ ਸੀ ਤੇ ਦਿੰਦੀ ਰਹੀ ਦੁਹਾਈ ਸੀ,
ਉਸ ਜਿਗਰ ਨੂੰ ਚੀਰਾ ਦਿਤਾ ਸੀ ਮੇਰੇ ਮਥੇ ਦਾਓਣੀ ਲਾਈ ਸੀ,
ਮੈ ਦੂਰੋ ਹਥ ਹਿਲਾਇਆ ਸੀ ਉਹ ਬੜੀ ਦੂਰ ਤੱਕ ਆਈ ਸੀ
ਮੈ ਪਿਛੇ ਮੁੜ ਕੇ ਵੇਖਿਆ ਨਾ ਮੇਰੇ ਅੱਗੇ ਮੇਰੀ ਕਮਾਈ ਸੀ ,
__________________
,ਪੰਜਾਬ ਦੇ ਰਹਿਣ ਵਾਲਾ...
ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ...
ਬੋਲੀ ਆਪਣੀ ਨਾਲ ਪਿਆਰ ਰੱਖਾਂ...
ਇਹ ਗੱਲ ਆਖਣੋਂ ਕਦੇ ਨਾਂ ਸੰਗਦਾ ਹਾਂ...
ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ...
ਆਸ਼ਿਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ...
ਮੈਂ ਪੰਜਾਬੀ,ਪੰਜਾਬ ਦਾ ਪੁੱਤਰ...
ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ |
__________________
]
ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ
ਤੇਰੀਆ ਹੀ ਯਾਦਾ ਮੇਰੇ ਸਾਹਾਂ ਚ ਸਮੋਈਆ ਨੇ ,
ਮੇਰੀਆ ਹੀ ਨੀਦਾਂ ਏਨਾ ਅੱਖਾ ਵਿਚੋ ਖੋਹੀਆ ਨੇ |
ਕਦੇ ਵੇਖ ਲੈ ਤੂੰ ਆ ਕੇ ਹੁਣ ਹਾਲ,
ਉਮਰਾ ਤਾ ਮੁੱਕ ਚੱਲੀਆ,ਅਜੇ ਮੁੱਕਿਆ ਨੀ ਤੇਰਾ ਹੀ ਖਿਆਲ ਉਮਰਾ ਤਾ ਮੁੱਕ ਚੱਲੀਆ,
ਹਿੱਸੇ ਵਸੇ ਤੇਰੇ ਨਾਲੇ ਮੇਰੇ ਗਮ ਸੱਜਰੇ,
ਭੁੱਲੇ ਨੇ ਖਿਆਲ ਸਾਡੇ ਨੈਣ ਨਮ ਅੱਜ ਨੇ
ਮੇਰਿਆ ਤਾ ਚੇਤਿਆ ਚ ਪਲ ਪਲ ਤੇਰਾ ਹਜੇ
ਹੁਣ ਤੇਨੂੰ ਨਹੀ ਮੇਰਾ ਹੀ ਖਿਆਲ
ਉਮਰਾ ਤਾ ਮੁੱਕ ਚੱਲੀਆ,ਅਜੇ ਮੁੱਕਿਆ ਨੀ ਤੇਰਾ ਹੀ ਖਿਆਲ ਉਮਰਾ ਤਾ ਮੁੱਕ ਚੱਲੀਆ,
ਵੱਢ ਦੇ ਤੂੰ ਮੁਢ ਸਾਡੇ ਸਾਰੇ ਗਮਾ ਵਾਲੇ
ਨਾਲੇ ਕਰ ਦੇ ਤੂੰ ਦਿਨਾ ਦਾ ਹਿਸਾਬ
ਚੁਪ ਚੁਪ ਤੇਰੀਆ ਮੈ ਬਾਤਾ ਵਿਚ ਬੋਲਾਂ
ਸੁਣ ਕੰਨ ਲਾ ਕੇ ਇਕ ਵਾਰ
ਉਮਰਾ ਤਾ ਮੁੱਕ ਚੱਲੀਆ,ਅਜੇ ਮੁੱਕਿਆ ਨੀ ਤੇਰਾ ਹੀ ਖਿਆਲ ਉਮਰਾ ਤਾ ਮੁੱਕ ਚੱਲੀਆ,
ਬੀਤਿਆਂ ਤੂੰ ਵੇਲਿਆ ਦੀ ਬਾਤ ਨਾ ਸੁਣਾਈ ਵੇ,
ਮੇਰਿਆ ਖਿਆਲਾ ਵਿਚ ਹੁਣ ਤੂੰ ਆਈ ਵੇ
ਸਾਡੀਆ ਤਾ ਰਾਹਾ ਵਿਚ ਉੱਗੇ ਅੱਕ ਕੰਡੇ
”ਜੀਤ’ ਤੇਰੀਆ ਚ ਹੋਈ ਗੁਲਜਾਰ
ਉਮਰਾ ਤਾ ਮੁੱਕ ਚੱਲੀਆ,ਅਜੇ ਮੁੱਕਿਆ ਨੀ ਤੇਰਾ ਹੀ ਖਿਆਲ ਉਮਰਾ ਤਾ ਮੁੱਕ ਚੱਲੀਆ,
__________________
]
ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ

ਤੇਰੀ ਯਾਦ ਦੇ ਜਦ ਮੈ ਪਿੰਡ ਵੜਿਆ,

ਤੇਰੀ ਯਾਦ ਦੇ ਜਦ ਮੈ ਪਿੰਡ ਵੜਿਆ,

ਬੀਤੇ ਦਿਨਾ ਦੇ ਵਹਿੜੇ ਜਾ ਵੜਿਆ|

ਕਰ ਕੱਠੇ ਰੂਹ ਦੇ ਚਾਅ ਸਾਰੇ,

ਮੈ ਨੈਣਾ ਦਾ ਦਰਿਆ ਤਰਿਆ|

ਤੇਰੇ ਘਰ ਦਾ ਪਤਾ ਮੈ ਜਦ ਪੁਛਿਆ,

ਗਏ ਦਿਨਾ ਨਾ ਜਾ ਰਲਿਆ|

ਮੈ ਲੁਭਿਆ ਪਿਛਲਿਆ ਰਾਹਾ ਨੂੰ,

ਮੈਨੂੰ ਟੂਕੜੇ ਟੂਕ੍ੜੇ ਕਰ ਧਰਿਆ

ਉਹ ਵਾਂਗ ਹਨੇਰੀ ਵਗ ਹਟਿਆ ,

ਮਨ ਮੇਰੇ ਚੋ ਤੁਰ ਚਲਿਆ ,|

ਉਹਦੀ ਯਾਦ ਮੁਕਾਇਆ ਮੁਕਦੀ ਨਾ ,

ਮੈ ਮੁਕ ਚਲਿਆ ਮੈ ਮਿਟ ਚਲਿਆ|

ਇਕ ਨੈਣ ਤੇਰੇ ਵਿਚ ਡੂੱਬ ਮਰਿਆ,

ਕੋਈ ਪਲਾ ਛਿਨਾ ਵਿਚ ਭੁੱਲ ਚਲਿਆ|

ਜੋ ਰਹਿਦਾ ਦਿਲ ਵਿਚ ਘਰ ਦੇ ਵਾਂਗ,

ਉਹ ਉਠ ਚਲਿਆ ’ ਜੀਤ’ ਖੁਰ ਚਲਿਆ|

ਤੇਰੀ ਯਾਦ ਦੇ ਜਦ ਮੈ ਪਿੰਡ ਵੜਿਆ,

ਬੀਤੇ ਦਿਨਾ ਦੇ ਵਹਿੜੇ ਜਾ ਵੜਿਆ|

ਕਰ ਕੱਠੇ ਰੂਹ ਦੇ ਚਾਅ ਸਾਰੇ,

ਮੈ ਨੈਣਾ ਦਾ ਦਰਿਆ ਤਰਿਆ|
__________________

ਉਮਰ ਭਰ ਮੈ ਤੇਰੇ ਵਿਚ ਵੱਸਿਆ

ਉਮਰ ਭਰ ਮੈ ਤੇਰੇ ਵਿਚ ਵੱਸਿਆ
ਤੂੰ ਇਕ ਪਲ ਵਿਚ ਮੈਨੂੰ ਦੂਰ ਕੀਤਾ
ਕਹਿਰਾ ਦੀ ਗਰਮੀ ਵਿਚ ਤੇਨੂੰ ਸੜਨੋ ਬਚਾਇਆ
ਲੋਹੜੇ ਦੀ ਠੰਡ ਵਿਚ ਮੈ ਨਿਁਘ ਕੀਤਾ
ਸ਼ਹਿਰ ਦੀ ਕਾਲੀ ਹਵਾ ਤੋ ਬਚਾਇਆ
ਉਚਿਆ ਰੁਁਖਾ ਦੀ ਛਾ ਵਿਚ ਤੇਨੂੰ ਕੀਤਾ
ਤੇਰਿਆ ਹੀ ਸਾਹਾ ਵਿਚ ਸਾਹ ਮੈ ਲੈਦਾ ਰਿਹਾ
ਅੱਜ ਕਿਉ ਤੂੰ ਮੈਨੂੰ ਦੂਰ ਕੀਤਾ
ਹੁਣ ਇਕੱਲਾ ਬੈਠਾ ਸੋਚਦਾ ਤੂੰ ਨਾ ਕਦੇ ਯਾਦ ਕੀਤਾ
ਇਹ ਡਰ ਮੇਰੇ ਅੰਦਰ ਵਸਿਆ ਸੀ ਹਰਦਮ
ਹਰਦਮ ਲਈ ਜੀਤ’ ਮੈ ਅੱਜ ਦੂਰ ਕੀਤਾ
__________________
]
ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ

ਜਿਵੇ ਮੈਨੂੰ ਜਾਣਦਾ ਨਹੀ ਸੀ,

ਤੇ ਉਹ ਵੇਖਦਾ ਰਿਹਾ ਜਿਵੇ ਮੈਨੂੰ ਜਾਣਦਾ ਨਹੀ ਸੀ,
ਤੁਰ ਰਿਹਾ ਸੀ ਮੇਰੇ ਕਦਮਾ ਦੇ ਨਾਲ ਨਾਲ ,
ਉਹ ਸੋਚਦਾ ਮੈ ਸਮਝਦਾ ,ਜਾਣਦਾ ਨਹੀ ਸੀ,ਘਿਰ ਗਿਆ ਇਕ ਦਿਨ ਡੂੰਘੇ ਗਮਾ ਵਿਚ ਮੇਰੇ ਹੀ ਵਾਗ ,ਪਰਤ ਆਉਣ ਬਾਰੇ ਸਹਿਜੇ ਹੀ ਨਹੀ ਸਭ ਜਾਣਦਾ ਸੀਉਹ ਸੋਚਦਾ ਇਸ ਤਰਾ ਜਿਵੇ ਮੈ ਨਹੀ ਸੋਚਦਾ ਸੀ ,ਚੁਪ ਚਾਪ ਡੁੱਬ ਗਿਆ ਵਿਦੇਸ਼ੀ ਜਮੀਨ ਵਿਚ, ਮੈ ਘਰੇ ਮਿਟੀ ਨੂੰ ਫ਼ੋਲਦਾ ਸੀ ਤਨ ਰੋਲਦਾ ਸੀਉਹ ਘਿਰ ਗਿਆ ਬਦਲਾ ਵਿਁਚ ਹਵਾਵਾ ਵਿਚ,ਮੈ ਪਰਤ ਨਾ ਸਕਿਆ ਉਸ ਦੇ ਤਨ ਮਨ ਵਿਚਜਿਸ ਨੂੰ ਮੈ ਭਾਲਦਾ ਸੀ ਜੁਗਾ ਤੋ ਜਾਣਦਾ ਸੀਉਹ ਡਰ ਜਾਦਾ ਜਦੋ ਰਾਤ ਸ਼ੂਰੂ ਹੁੰਦੀ ਸਿਰ ਤੇ,ਫ਼ਿਰ ਉਹ ਮੇਰੇ ਬਾਰੇ ਸੋਚਦਾ ਅੱਖਾ ਮੀਚ ਕੇ,ਤੇ ਮੈਨੂੰ ਟੋਲਦਾ ਸੀ,ਭਾਵੇ ਮਨ ਡੋਲਦਾ ਸੀਜਦੋ ਮੁੜਿਆ ਮੇਰੇ ਪਿੰ ਡ ਵੱਲ਼ ਤੇਜ ਕਦਮੀਮੈ ਆਉਦਾ ਵੇਖ ਕੀ ਖੁਸ਼ ਹੁੰ ਦਾ ਸੀ ਜੀਤ’ਪਰ ਉਹ ਤਾ ਕਿਸੇ ਹੋਰ ਦੀ ਤਲਾਸ਼ ਵਿਚਘਰ ਭਾਲਦਾ ਸੀ,ਅਪਣੀ ਜਾਨ ਰੋਲਦਾ ਸੀ


Attached Thumbnails
Click image for larger version  Name: JAP6.jpg Views: 2 Size: 28.0 KB ID: 838

ਜਦ ਵੀ ਮੈ ਉਲਝ ਕੇ ਮੁੜਦਾ ਹਾ ਅਪਣੀਆ ਸੋਚਾ ਵਿਚ ,

ਜਦ ਵੀ ਮੈ ਉਲਝ ਕੇ ਮੁੜਦਾ ਹਾ ਅਪਣੀਆ ਸੋਚਾ ਵਿਚ ,
ਉਦੋ ਮੇਰੇ ਸੀਨੇ ਵਿਚ ਅੱਗ ਬਲਦੀ ਹੈ,
ਬਹੁਤ ਛਾਗੇ ਜਾਦੇ ਨੇ ਸਾਡੇ ਦਿਲ ਦੀਆ ਉਮੀਦਾ ਦੇ ਦੋਛਾਂਗ ,
ਰਹਿ ਜਾਦਾ ਹੈ ਰੁੰਡ ਦਾ ਰੁੰਡ ਸੀਨੇ ਧਰਤੀ ਦੇ ਮਰੁੰਡ,
ਕਰ ਲਿਆ ਜਾਦਾ ਹੈ ਹਿਸਾਬ ਪਹਿਲਾ ਅਪਣੇ ਲੈਣ ਦੇਣ ਦਾ,
ਕਰਜ ਰੱਖੀ ਜਾਦੀ ਹੈ ਜਮੀਰ ਹਮੇਸ਼ਾ ਅਪਣੇ ਹੀ ਸਰਾਹਣੇ ਦੇ ਹੇਠਾਂ ,
ਸੜ ਜਾਦੀ ਹੈ ਜਦੋ ਦਿਲ ਦੀ ਬਣਾਈ ਬੰਨਗੀ ਮੁੜ ਦਫ਼ਨ ਕੀਤੀ ਜਾਦੀ ਹੈ ਹਮੇਸ਼ਾ ਦੇ ਤਰਾਂ
ਰਹਿ ਜਾਦੀ ਹੈ ਫ਼ਿਰ ਉਹੀ ਸੋਚ ਖੜੀ ਰਾਹ ਵਿਚ ਅੱਡ ਜਿਹੀ ਝਾਕਦੀ ਹਮੇਸ਼ਾ ਵਾਗ,
ਜਦ ਵੀ ਮੈ ਉਲਝ ਕੇ ਮੁੜਦਾ ਹਾ ਅਪਣੀਆ ਸੋਚਾ ਵਿਚ ,
ਉਦੋ ਮੇਰੇ ਸੀਨੇ ਵਿਚ ਅੱਗ ਬਲਦੀ ਹੈ,
Attached Thumbnails
Click image for larger version  Name: Intezaar.jpg Views: 1 Size: 39.6 KB ID: 852

ਹੱਥ ਨਾ ਆਇਆ ਟੁਕੜਾ ਵੰਗ |

ਉਡਦੀਆ ਖਬਰਾਂ ਮਿਲੀਆ ਨੇ,
ਵਖੋ ਵਖਰੇ ਤੇਰੇ ਤੇ ਮੇਰੇ ਪੰਧ |
ਤੇਰੇ ਪਿਛੇ ਉਮਰ ਗੁਵਾਈ ਆ ,
ਹੱਥ ਨਾ ਆਇਆ ਟੁਕੜਾ ਵੰਗ |
ਤੇਰਾ ਜਾ ਤੇਰੇ ਬੁੱਲਾ ਦਾ ਰੰਗ ,
ਮਾਰੇ ਹੁਣ ਨਾਗਾ ਨੂੰ ਵੀ ਡੰਗ |
ਹਾਸੇ ਤੇਰੇ ਨੇ ਕੈਦ ਕਰਾਈ ,
ਜਾਵੇ ਬਣ ਠਣ ਜਿਥੋ ਲੰਘ|
ਬਾਹੀ ਤੇਰੇ ਕਲੀਰੇ ਬੋਲਣ ,
ਚੂੜੀਆ ਤੇਥੋ ਕਰਦੀਆ ਸੰਗ|:
ਬਹਿੰਦੀ ਨਾ ਤੂੰ ਇਕ ਥਾ ਟਿਕ ਕੇ ,
ਅੱਖਾ ਦਿੰਦੀਆ ਸੂਲੀ ਟੰਗ |
ਕਿਸੇ ਨੂੰ ਤੂੰ ਨਾ ਰਾਹ ਹੀ ਦਿੰਦੀ ,
ਮੇਰੇ ਵਰਗੇ ਤੇਥੋ ਜਿਆਦਾ ਤੰਗ |
ਮਹਿੰਦੀ ਵਾਲੇ ਹੱਥ ਦਾ ਅੰਗੂਠਾ ,
ਕਡ ਕੇ ਕਰਦੀ ਜੀਤ’ ,,,,,,,,|
Attached Thumbnails
Click image for larger version  Name: OgAAAGcOydeHS4sIIsHXVY_Am37Amy9oPe8xMdUD4hfXT_zz7RTH2gVR45ikIJSBw9wra3zmHDAmNWHzyv5miJNBvXUAm1T1.jpg Views: 2 Size: 69.5 KB ID: 861 Click image for larger version  Name: p1.jpg Views: 1 Size: 19.3 KB ID: 862

ਮੈਨੂੰ ਇਲਮ ਨਹੀ ਸੀ

ਸਮੁੰਦਰ ਵਰਗਾ ਭਰਿਆ ਨਾਮ ਸੀ ਉਸਦਾ, ਕੋਈ ਖਲਾਅ ਨਹੀ ਸੀ,
ਮਿਟ ਤਾ ਜਾਣਾ ਸੀ ਇਕ ਦਿਨ ਦੋਸਤਾ ਮੈ ਵੀ , ਕੋਈ ਖੁਦਾ ਨਹੀ ਸੀ,
ਖੂਨੀ ਜਿਹੀ ਜੰਗ ਸੀ ਮਨ ਦੇ ਵਹਿੜੇ ਵਿਚ ਗੂੰਜਦੀ,
ਇਸ ਦੇ ਮੁੱਕ ਜਾਣ ਦਾ ਖਤਮ ਹੋ ਜਾਣ ਦਾ ਕੋਈ ਪਤਾ ਨਹੀ ਸੀ,
ਪੱਤਰਾ ਜਿਹੇ ਉੱਗੇ ਅਖਰ ਸ਼ਖਾਵਾ ਜਿਹੇ ਸਫ਼ਿਆ ਤੇ,
ਖਬਰ ਨਹੀ ਸੀ ਖਸ਼ਬੂਆਂ ਦੀ ਮਹਿਕ ਦਾ ਮੈਨੂੰ ਨਸ਼ਾ ਨਹੀ ਸੀ ,
ਘਿਰ ਗਿਆ ਸੀ ਰੋਸ਼ਨੀ ਵਿਚ ਫ਼ੱਸ ਗਿਆ ਸੀ ਤਾਰਿਆ ਵਿਚ,
ਨਿਕਲ ਜਾਣਾ ਸੀ ਘੁੰਮ ਘੇਰ ਚੋ ਪਰ ਕੋਈ ਮੇਰਾ ਗਰਾਂ ਨਹੀ ਸੀ,
ਪਾਣੀ ਜਿਹਾ ਰਹਿੰਦਾ ਸੀ ਹਰਦੱਮ ਅੱਗ ਵੀ ਮੈਥੋ ਡਰਦੀ ਸੀ ,
ਤੇਰੇ ਤੱਕ ਮੈ ਤੁਰਨਾ ਸੀ ਪੱਥਰ ਹੋ ਜਾਣ ਦਾ ਮਤਾ ਨਹੀ ਸੀ,
ਚੰਨ ਚਾਨਣੀ ਰਾਤ ਵਿਚ ਤਬਦੀਲ ਹੋ ਰਿਹਾ ਸੀ ਉਸਦਾ ਚਿਹਰਾ,
ਹਵਾਵਾ ਦੀ ਗੂੰਜ, ਤਾਰਿਆ ਦੀ ਛਾ ਦਾ ਜੀਤ’ ਮੈਨੂੰ ਇਲਮ ਨਹੀ ਸੀ

ਓਹ ਵਿੱਚ ਗੜੀ ਚਮਕੋਰ ਦੇ ਦਸਵਾਂ ਗੁਰ ਆਇਆ

ਓਹ ਵਿੱਚ ਗੜੀ ਚਮਕੋਰ ਦੇ ਦਸਵਾਂ ਗੁਰ ਆਇਆ
ਓਹਦੀ ਕਲਗੀ ਚਮਕਾਂ ਮਾਰਦੀ ਜਿਹਦਾ ਤੇਜ ਸਵਾਇਆ,
ਓਹਦੇ ਮੋਡੇ ਬਾਸ਼ਕ ਓਡਣੇ ਭੱਥਾ ਲਟਕਾਇਆ
ਓਹਦੇ ਗਾਤਰੇ ਪੁਤਰ ਕਾਲ ਦਾ ਲਹੁ ਪੀਵਣ ਆਇਆ,
ਓਹਦੇ ਨੇਣਾ ਦੇ ਵਿਚ ਵੀਰ ਰਸ ਹੱਥ ਬਾਜ ਸੁਹਾਇਆ
ਓਹਦੇ ਮੱਥੇ ਸੁਰਜ ਡਲਕਦਾ ਜਿਸ ਜਗਤ ਨਿਵਾਇਆ
ਓਹਦੇ ਨਾਲ ਦੇ ਚਾਲੀ ਯੋਧਿਆਂ ਸਿਰ ਤਲੀ ਟੀਕਾਇਆ,
ਔਜ ਲੱਖਾਂ ਦਾ ਮੁੰਹ ਮੋੜ ਦਉ ਗੁਜਰੀ ਦਾ ਜਾਇਆ
ਅੱਜ ਜਾਮਾ ਸਾਹਿਬ ਅਜੀਤ ਸਿੰਘ ਕੋਈ ਨੁਰੀ ਪਾਇਆ;
ਓਹਨੇ ਲਾੜੀ ਮੋਤ ਵਿਹਾਵਣੀ ਜੰਜ ਲੇ ਕੇ ਆਇਆ
ਓਹਦਾ SHoਟਾ ਵੀਰ ਜੁਜ੍ਹਾਰ ਸਿੰਘ ਫਿਰਦਾ ਹਰਖਾਇਆ,
ਜਿਵੇਂ ਪੇਂਡੁ ਮੁੰਡਾ ਨੱਚਦਾ ਮੇਲੇ ਵਿਚ ਆਇਆ
ਵਾਹ ਜੋਸ਼ ਪੁੱਤਾਂ ਦਾ ਵੇਖ ਕੇ ਪਿਓ ਖੁਸ਼ੀ ਮਨਾਇਆ,
ਅੱਜ ਦਿਲਵਰ ਲੱਖਾਂ ਸਫਾਂ ਦਾ ਹੋ ਜਾਓ ਸਫਾਇਆ ॥

ਮੈ ਲੁਧਿਆਣੇ ਦਾ ਹਾ

ਮੈ ਲੁਧਿਆਣੇ ਦਾ ਹਾ ਏਥੇ ਮੈ ਸੋਚਦਾ ਹਾ ਸਾਰਾ ਵਤਾਵਰਨ ਹੀ ਖਰਾਬ ਹੋ ਗਿਆ ਹੈ ਭਾਵ ਕਿ 
ਹਵਾ ਵੀ ਖਰਾਬ 
ਪਾਣੀ ਵੀ ਖਰਾਬ  
ਸਮਾਜ ਵੀ ਖਰਾਬ 
ਸੁਭਾਅ ਵੀ ਲੋਕਾ ਦੇ ਹੋ ਗਏ ਖਰਾਬ 
ਮਿਟੀ ਵੀ ਖਰਾਬ 

ਮੈਨੂੰ ਯਾਦ ਹੈ ਜਦੋ ਮੈ ਪਿੰਡ ਪੜਦਾ ਸੀ ਜਦੋ ਸੱਟ ਲਗਦੀ ਸੀ ਤਾ ਮੈ ਸੱਟ ਤੇ ਮਿਟੀ ਦੀ ਢੇਰੀ ਲਾ ਦਿੰਦਾ ਸੀ ਤੀ ਠੀਕ ਹੋ ਜਾਦੀ ਸੀ ਪਰ ਅੱਜ ਏਥੇ ਇਹ ਗੱਲ ਨਹੀ ਹੈ 
ਸਬਜੀਆ ਵੀ ਖਰਾਬ
ਲੋਕ ਪਿੰਡੋ ਸ਼ਹਿਰ ਆਉਦੇ ਨੇ ਮੈ ਸ਼ਹਿਰ ਤੋ ਜੋ ਨੇੜੇ ਕੋਈ ਪਿੰਡ ਹੈ ਉਥੇ ਜਾਣ ਦੀ ਸੋਚ ਰਿਹਾ ਹਾ
☬ਮੇਰੇ ਧਰਮ ਨੇ ਕੀ ਨਹੀ ਸਿਖਾਇਆ
ਕਿਹੜੇ ਰਾਹ ਨਹੀ ਪਾਇਆ ਮੈਨੂੰ ☬



ਮੇਰੇ ਧਰਮ ਨੇ ਕੀ ਨਹੀ ਸਿਖਾਇਆ,
ਕਿਹੜੇ ਰਾਹ ਨਹੀ ਪਾਇਆ ਮੈਨੂੰ ,
ਤੁਰੇ ਆਪਾ ਰਾਹ ਏਸ ਇਕ ਦਿਨ,
ਪਰ ਵਿਚੋ ਵਿਚ ਆਪਾ ਇਧਰ ਉਧਰ ਨਿਕਲ ਪਏ
ਫ਼ੇਰ ਇਕ ਦੂਜੇ ਨੂੰ ਵੇਖਦੇ
ਹਾਕਾਂ ਮਾਰਦੇ ਠੀਕ ਗਲਤ ਕਹਿੰਦੇ ਰਹੇ ,
ਚੁਪ ਹੋ ਜਾਦੇ ਕਦੇ ਰੋਲ਼ਾ ਪਾਉਦੇ
ਏਸ ਰੋਲ਼ੇ ਵਿਚ ਅਸੀ ਸਾਰਾ ਕੁਸ਼ ਭੁਲ ਗਏ
ਤੇ ਦੋਸ਼ੀ ਹੋਏ

__________________
]
ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ

ਪਰ ਵਕਤ ਬੋਲਦਾ ਗਿਆ

ਮੈ ਬਹੁਤ ਮੀਚੀਆਂ ਅਁਖਾ
ਬਹੁਤ ਘੁਟਿਆ ਮੈ ਮੁਠੀਆਂ ਵਿਚ ਫ਼ਲਸਫ਼ਾ
ਸਮੋ ਲਿਆ ਸੀ ਅਪਣੇ ਹੀ ਦਿਲ ਵਿਚ ਚਮਕਦਾ ਸਿਤਾਰਾ
ਦਬੋਚ ਲਿਆ ਸੀ ਇਕ ਦਿਨ ਇਕ ਛਿਨ
ਜਿਸ ਤੋ ਕੋਹਾਂ ਦੂਰ ਅਸੀ ਜਾਦੇ ਰਹੇ
ਪਰ ਵਕਤ ਬੋਲਦਾ ਗਿਆ
ਚੁਪ ਹੋ ਗਈ ਸੀ ਇਹ ਸ੍ਰਿਸਟੀ
ਘੁਲ ਗਿਆ ਸੀ ਮਿਟੀ ਵਿਚ ਉਹ ਚੰਨ ਰੂਪ
ਸਿਮਟ ਗਿਆ ਸੀ ਖਿੜਿਆ ਹੋਇਆ ਫ਼ੁੱਲ ਫ਼ੇਰ ਅਪਣੀ ਡੋਡੀ ਵਿਚ
ਰਲ਼ ਗਿਆ ਸੀ ਕਤਰਾ ਕਤਰਾ ਪਾਣੀ
ਫ਼ੇਰ ਹਵਾ ਦੇ ਕਤਰਿਆ ਵਿਚ
ਸੂਰਜ ਫ਼ੇਰ ਪੱਛਮ ਵਾਲੇ ਵੱਲ ਵਾਪਿਸ ਆ ਗਿਆ
ਪਰ ਜੀਤ’ ਵਕਤ ਬੋਲਦਾ ਗਿਆ ਬੋਲਦਾ ਗਿਆ