Monday, July 13, 2009

ਤੇਰੀ ਯਾਦ ਦੇ ਜਦ ਮੈ ਪਿੰਡ ਵੜਿਆ,

ਤੇਰੀ ਯਾਦ ਦੇ ਜਦ ਮੈ ਪਿੰਡ ਵੜਿਆ,

ਬੀਤੇ ਦਿਨਾ ਦੇ ਵਹਿੜੇ ਜਾ ਵੜਿਆ|

ਕਰ ਕੱਠੇ ਰੂਹ ਦੇ ਚਾਅ ਸਾਰੇ,

ਮੈ ਨੈਣਾ ਦਾ ਦਰਿਆ ਤਰਿਆ|

ਤੇਰੇ ਘਰ ਦਾ ਪਤਾ ਮੈ ਜਦ ਪੁਛਿਆ,

ਗਏ ਦਿਨਾ ਨਾ ਜਾ ਰਲਿਆ|

ਮੈ ਲੁਭਿਆ ਪਿਛਲਿਆ ਰਾਹਾ ਨੂੰ,

ਮੈਨੂੰ ਟੂਕੜੇ ਟੂਕ੍ੜੇ ਕਰ ਧਰਿਆ

ਉਹ ਵਾਂਗ ਹਨੇਰੀ ਵਗ ਹਟਿਆ ,

ਮਨ ਮੇਰੇ ਚੋ ਤੁਰ ਚਲਿਆ ,|

ਉਹਦੀ ਯਾਦ ਮੁਕਾਇਆ ਮੁਕਦੀ ਨਾ ,

ਮੈ ਮੁਕ ਚਲਿਆ ਮੈ ਮਿਟ ਚਲਿਆ|

ਇਕ ਨੈਣ ਤੇਰੇ ਵਿਚ ਡੂੱਬ ਮਰਿਆ,

ਕੋਈ ਪਲਾ ਛਿਨਾ ਵਿਚ ਭੁੱਲ ਚਲਿਆ|

ਜੋ ਰਹਿਦਾ ਦਿਲ ਵਿਚ ਘਰ ਦੇ ਵਾਂਗ,

ਉਹ ਉਠ ਚਲਿਆ ’ ਜੀਤ’ ਖੁਰ ਚਲਿਆ|

ਤੇਰੀ ਯਾਦ ਦੇ ਜਦ ਮੈ ਪਿੰਡ ਵੜਿਆ,

ਬੀਤੇ ਦਿਨਾ ਦੇ ਵਹਿੜੇ ਜਾ ਵੜਿਆ|

ਕਰ ਕੱਠੇ ਰੂਹ ਦੇ ਚਾਅ ਸਾਰੇ,

ਮੈ ਨੈਣਾ ਦਾ ਦਰਿਆ ਤਰਿਆ|
__________________

No comments:

Post a Comment