Monday, July 13, 2009

ਹੱਥ ਨਾ ਆਇਆ ਟੁਕੜਾ ਵੰਗ |

ਉਡਦੀਆ ਖਬਰਾਂ ਮਿਲੀਆ ਨੇ,
ਵਖੋ ਵਖਰੇ ਤੇਰੇ ਤੇ ਮੇਰੇ ਪੰਧ |
ਤੇਰੇ ਪਿਛੇ ਉਮਰ ਗੁਵਾਈ ਆ ,
ਹੱਥ ਨਾ ਆਇਆ ਟੁਕੜਾ ਵੰਗ |
ਤੇਰਾ ਜਾ ਤੇਰੇ ਬੁੱਲਾ ਦਾ ਰੰਗ ,
ਮਾਰੇ ਹੁਣ ਨਾਗਾ ਨੂੰ ਵੀ ਡੰਗ |
ਹਾਸੇ ਤੇਰੇ ਨੇ ਕੈਦ ਕਰਾਈ ,
ਜਾਵੇ ਬਣ ਠਣ ਜਿਥੋ ਲੰਘ|
ਬਾਹੀ ਤੇਰੇ ਕਲੀਰੇ ਬੋਲਣ ,
ਚੂੜੀਆ ਤੇਥੋ ਕਰਦੀਆ ਸੰਗ|:
ਬਹਿੰਦੀ ਨਾ ਤੂੰ ਇਕ ਥਾ ਟਿਕ ਕੇ ,
ਅੱਖਾ ਦਿੰਦੀਆ ਸੂਲੀ ਟੰਗ |
ਕਿਸੇ ਨੂੰ ਤੂੰ ਨਾ ਰਾਹ ਹੀ ਦਿੰਦੀ ,
ਮੇਰੇ ਵਰਗੇ ਤੇਥੋ ਜਿਆਦਾ ਤੰਗ |
ਮਹਿੰਦੀ ਵਾਲੇ ਹੱਥ ਦਾ ਅੰਗੂਠਾ ,
ਕਡ ਕੇ ਕਰਦੀ ਜੀਤ’ ,,,,,,,,|
Attached Thumbnails
Click image for larger version  Name: OgAAAGcOydeHS4sIIsHXVY_Am37Amy9oPe8xMdUD4hfXT_zz7RTH2gVR45ikIJSBw9wra3zmHDAmNWHzyv5miJNBvXUAm1T1.jpg Views: 2 Size: 69.5 KB ID: 861 Click image for larger version  Name: p1.jpg Views: 1 Size: 19.3 KB ID: 862

No comments:

Post a Comment