ਮੈ ਬਹੁਤ ਮੀਚੀਆਂ ਅਁਖਾ
ਬਹੁਤ ਘੁਟਿਆ ਮੈ ਮੁਠੀਆਂ ਵਿਚ ਫ਼ਲਸਫ਼ਾ
ਸਮੋ ਲਿਆ ਸੀ ਅਪਣੇ ਹੀ ਦਿਲ ਵਿਚ ਚਮਕਦਾ ਸਿਤਾਰਾ
ਦਬੋਚ ਲਿਆ ਸੀ ਇਕ ਦਿਨ ਇਕ ਛਿਨ
ਜਿਸ ਤੋ ਕੋਹਾਂ ਦੂਰ ਅਸੀ ਜਾਦੇ ਰਹੇ
ਪਰ ਵਕਤ ਬੋਲਦਾ ਗਿਆ
ਚੁਪ ਹੋ ਗਈ ਸੀ ਇਹ ਸ੍ਰਿਸਟੀ
ਘੁਲ ਗਿਆ ਸੀ ਮਿਟੀ ਵਿਚ ਉਹ ਚੰਨ ਰੂਪ
ਸਿਮਟ ਗਿਆ ਸੀ ਖਿੜਿਆ ਹੋਇਆ ਫ਼ੁੱਲ ਫ਼ੇਰ ਅਪਣੀ ਡੋਡੀ ਵਿਚ
ਰਲ਼ ਗਿਆ ਸੀ ਕਤਰਾ ਕਤਰਾ ਪਾਣੀ
ਫ਼ੇਰ ਹਵਾ ਦੇ ਕਤਰਿਆ ਵਿਚ
ਸੂਰਜ ਫ਼ੇਰ ਪੱਛਮ ਵਾਲੇ ਵੱਲ ਵਾਪਿਸ ਆ ਗਿਆ
ਪਰ ਜੀਤ’ ਵਕਤ ਬੋਲਦਾ ਗਿਆ ਬੋਲਦਾ ਗਿਆ
ਬਹੁਤ ਘੁਟਿਆ ਮੈ ਮੁਠੀਆਂ ਵਿਚ ਫ਼ਲਸਫ਼ਾ
ਸਮੋ ਲਿਆ ਸੀ ਅਪਣੇ ਹੀ ਦਿਲ ਵਿਚ ਚਮਕਦਾ ਸਿਤਾਰਾ
ਦਬੋਚ ਲਿਆ ਸੀ ਇਕ ਦਿਨ ਇਕ ਛਿਨ
ਜਿਸ ਤੋ ਕੋਹਾਂ ਦੂਰ ਅਸੀ ਜਾਦੇ ਰਹੇ
ਪਰ ਵਕਤ ਬੋਲਦਾ ਗਿਆ
ਚੁਪ ਹੋ ਗਈ ਸੀ ਇਹ ਸ੍ਰਿਸਟੀ
ਘੁਲ ਗਿਆ ਸੀ ਮਿਟੀ ਵਿਚ ਉਹ ਚੰਨ ਰੂਪ
ਸਿਮਟ ਗਿਆ ਸੀ ਖਿੜਿਆ ਹੋਇਆ ਫ਼ੁੱਲ ਫ਼ੇਰ ਅਪਣੀ ਡੋਡੀ ਵਿਚ
ਰਲ਼ ਗਿਆ ਸੀ ਕਤਰਾ ਕਤਰਾ ਪਾਣੀ
ਫ਼ੇਰ ਹਵਾ ਦੇ ਕਤਰਿਆ ਵਿਚ
ਸੂਰਜ ਫ਼ੇਰ ਪੱਛਮ ਵਾਲੇ ਵੱਲ ਵਾਪਿਸ ਆ ਗਿਆ
ਪਰ ਜੀਤ’ ਵਕਤ ਬੋਲਦਾ ਗਿਆ ਬੋਲਦਾ ਗਿਆ

No comments:
Post a Comment