Monday, July 13, 2009

ਮੈਨੂੰ ਇਲਮ ਨਹੀ ਸੀ

ਸਮੁੰਦਰ ਵਰਗਾ ਭਰਿਆ ਨਾਮ ਸੀ ਉਸਦਾ, ਕੋਈ ਖਲਾਅ ਨਹੀ ਸੀ,
ਮਿਟ ਤਾ ਜਾਣਾ ਸੀ ਇਕ ਦਿਨ ਦੋਸਤਾ ਮੈ ਵੀ , ਕੋਈ ਖੁਦਾ ਨਹੀ ਸੀ,
ਖੂਨੀ ਜਿਹੀ ਜੰਗ ਸੀ ਮਨ ਦੇ ਵਹਿੜੇ ਵਿਚ ਗੂੰਜਦੀ,
ਇਸ ਦੇ ਮੁੱਕ ਜਾਣ ਦਾ ਖਤਮ ਹੋ ਜਾਣ ਦਾ ਕੋਈ ਪਤਾ ਨਹੀ ਸੀ,
ਪੱਤਰਾ ਜਿਹੇ ਉੱਗੇ ਅਖਰ ਸ਼ਖਾਵਾ ਜਿਹੇ ਸਫ਼ਿਆ ਤੇ,
ਖਬਰ ਨਹੀ ਸੀ ਖਸ਼ਬੂਆਂ ਦੀ ਮਹਿਕ ਦਾ ਮੈਨੂੰ ਨਸ਼ਾ ਨਹੀ ਸੀ ,
ਘਿਰ ਗਿਆ ਸੀ ਰੋਸ਼ਨੀ ਵਿਚ ਫ਼ੱਸ ਗਿਆ ਸੀ ਤਾਰਿਆ ਵਿਚ,
ਨਿਕਲ ਜਾਣਾ ਸੀ ਘੁੰਮ ਘੇਰ ਚੋ ਪਰ ਕੋਈ ਮੇਰਾ ਗਰਾਂ ਨਹੀ ਸੀ,
ਪਾਣੀ ਜਿਹਾ ਰਹਿੰਦਾ ਸੀ ਹਰਦੱਮ ਅੱਗ ਵੀ ਮੈਥੋ ਡਰਦੀ ਸੀ ,
ਤੇਰੇ ਤੱਕ ਮੈ ਤੁਰਨਾ ਸੀ ਪੱਥਰ ਹੋ ਜਾਣ ਦਾ ਮਤਾ ਨਹੀ ਸੀ,
ਚੰਨ ਚਾਨਣੀ ਰਾਤ ਵਿਚ ਤਬਦੀਲ ਹੋ ਰਿਹਾ ਸੀ ਉਸਦਾ ਚਿਹਰਾ,
ਹਵਾਵਾ ਦੀ ਗੂੰਜ, ਤਾਰਿਆ ਦੀ ਛਾ ਦਾ ਜੀਤ’ ਮੈਨੂੰ ਇਲਮ ਨਹੀ ਸੀ

No comments:

Post a Comment